ਸ਼ੇੜਾ ਇਸ਼ਕ ਦੀ ਅੱਜ ਕੋਈ ਗੱਲ ਡੂੰਘੀ
ਨੈਣਾਂ ਰਾਹੀਂ ਨਾ ਕਰੀਂ ਹੁਸਨ ਦੀਦਾਰ ਮਾਨਾ ,
ਇਸ਼ਕ ਅੱਨਿਆ ਕਰੇ ਸਿਜਾਖਿਆ ਨੂੰ
ਵੱਡੇ ਵੱਡਿਆਂ ਦੀ ਬੁਧ ਦਿੰਦਾ ਮਾਰ ਮਾਨਾ ,
Punjabi Poem on life, Punjabi Kalam Poetry,
Punjabi kalam,
ਸਮੁੰਦਰ ਬੁਝਾ ਨਈ ਸਕਦੇ ਇਸ਼ਕ ਦੀ ਅੱਗ ਐਸੀ
ਅਕਲਾ ਦਿੰਦੀ ਮਾਰ ਇਝਤਾਂ ਦੀ ਠੱਗ ਐਸੀ ,
ਬਣੀ ਰਹਿੰਦੀ ਨਈ ਪਾਣੀ ਤੇ ਸਦਾ ਤਸਵੀਰ ਕੋਈ
ਇਸ਼ਕ ਦੀ ਡੋਲੀ ਵਿੱਚ ਕੰਢੇ ਹਜਾਰ ਮਾਨਾ ,,,,
= ਇਸ਼ਕ ਅੱਨਿਆ ਕਰੇ ਸਿਜਾਖਿਆ ਨੂੰ
ਵੱਡੇ ਵੱਡਿਆਂ ਦੀ ਬੁੰਧ ਦਿੰਦਾ ਮਾਰ ਮਾਨਾ ,
ਖੂੰਨ ਜਿਗਰ ਪੀਕੇ ਠੱਗੀ ਕਰਨ ਹੀਰਾਂ
ਧੋਖਾ ਦਿੱਤਾ ਨਈ ਮਿਰਜੇ ਨੂੰ ਮਿਰਜੇ ਦੀਆਂ ਤੀਰਾਂ ,
ਫੇਰੀਆਂ ਰੱਬ ਅੱਖਾਂ ਧੋਖਿਆਂ ਮਾਰੀ ਦੁਨੀਆਂ ਤੋਂ
ਸੱਚ ਸ਼ਰਮਿੰਦਾ ਤੇ ਮਿਟ ਗਿਆ ਦੁਨੀਆਂ ਤੋਂ ਪਿਆਰ ਮਾਨਾ ,
= ਇਸ਼ਕ ਅੱਨਿਆ ਕਰੇ ਸਿਜਾਖਿਆ ਨੂੰ
ਵੱਡੇ ਵੱਡਿਆਂ ਦੀ ਬੁੰਧ ਦਿੰਦਾ ਮਾਰ ਮਾਨਾ ,
ਜਿਨ੍ਹਾਂ ਆਸ਼ਿਕਾਂ ਦੀ ਇਬਾਦਤ ਇਸ਼ਕ ਬਣਿਆ
ਉਨ੍ਹਾਂ ਪੈਰਾਂ ਥੱਲੇ ਅੱਗ ਦੇ ਅੰਗਾਰ ਮਾਨਾ
ਬਿਨਾਂ ਇਸ਼ਕ ਵੀ ਇਮਾਰਤਾਂ ਹੁੰਦੀਆਂ ਨਈ
ਝੂਠਾ ਜੱਗ ਉੱਤੇ ਕਰਦੇ ਲੋਕੀਂ ਪਿਆਰ ਮਾਨਾ
ਝੂਠਾ ਜੱਗ ਉਤੇ ਕਰਦੇ ਲੋਕੀਂ ਪਿਆਰ ਮਾਨਾ,,,,,,,,,,
= ਇਸ਼ਕ ਅੱਨਿਆ ਕਰੇ ਸਿਜਾਖਿਆ ਨੂੰ
ਵੱਡੇ ਵੱਡਿਆਂ ਦੀ ਬੁੰਧ ਦਿੰਦਾ ਮਾਰ ਮਾਨਾ ,


