And how the colors of the world change,,
Surinder Singh Maan
PEOM
ਘੜੀ ਘੜੀ ਬਦਲਦੇ ਦੁਨੀਆਂ ਦੇ ਰੰਗ ਵੇਖੇ,
ਸੱਪ ਦਾ ਇਕ ਦੁਨੀਆਂ ਦੇ ਬਾਹਤੇ ਡੰਗ ਵੇਖੇ ,
ਪੰਜਾਂਹ ਪੈਸੇ ਰੱਖ ਮੰਗਤੇ ਦੀ ਥਾਲੀ ਰੁਪਿਆਂ ਚੁੱਕ ਲੈਂਦੇ ,
ਛੋਟੀ ਸੋਚ ਤੇ ਦਿਲ ਐਨੇ ਤੰਗ ਵੇਖੇ ,
ਬੇਮੁਰਵੱਤ ਦੁਨੀਆਂ ਨਾਲ ਨਾ ਮੌਹ ਬਾਲਾ
ਗੋਰੇ ਚਿੱਟੇ ਪਰ ਅੰਦਰੋਂ ਦਿਲ ਕਾਲਾ ,
ਠੱਗ ਲਵੇ ਨਾ ਦੁਨੀਆਂ ਦੀ ਏਹ ਮੌਹ ਤੈਨੂੰ
ਹੁਣ ਤਾਂ ਕੁੱਤੇ ਵੀ ਮੈਂ ਚੋਰਾਂ ਦੇ ਸੰਗ ਵੇਖੇ ,
ਘੜੀ ਘੜੀ ਬਦਲਦੇ ਦੁਨੀਆਂ ਦੇ ਰੰਗ ਵੇਖੇ,
ਹਾਸੇ ਉਡਗੇ ਤੋਂ ਖੰਭ ਲਾਕੇ ਰਹਿਗੀ ਬੁੱਲ੍ਹਾਂ ਤੇ ਝੂਠੀ ਮੁਸਕਾਨ
ਹਰ ਚਿਹਰੇ ਤੇ ਇਕ ਨਵਾਂ ਚਿਹਰਾ ਬਾਹਤੇ ਠੱਗ ਤੇ ਬੇਈਮਾਨ,
ਬੜਾ ਮੁਸ਼ਕਿਲ ਦੁਨੀਆਂ ਵਿੱਚ ਹੁਣ ਲੱਭਣਾ ਇੰਸਾਨ
ਹਰ ਪਾਸੇ ਬੁਰਾਈ ਦੇ ਸੰਘਣੇ ਝੰਗ ਵੇਖੇ ,
ਘੜੀ ਘੜੀ ਬਦਲਦੇ ਦੁਨੀਆਂ ਦੇ ਰੰਗ ਵੇਖੇ,
ਸ਼ੱਰਤਾਂ ਨਾਲ ਹੁੰਦਾ ਦੁਨੀਆਂ ਦੇ ਵਿੱਚ ਹੁਣ ਪਿਆਰ ਮਾਨਾ
ਆਪਣੇ ਆਪਣੇ ਮਤਲਬ ਲਈ ਜੀਵੇ ਇਹ ਸੰਸਾਰ ਮਾਨਾ ,
ਕਦਰ ਇਨਸਾਨੀਅਤ ਦੀ ਰਹੀ ਨਾ ਵਿੱਚ ਦੁਨੀਆਂ
ਸੋਤੇ ਅੰਮ੍ਰਿਤ ਦੇ ਹੋਏ ਅਸੀਂ ਭੰਗ ਵੇਖੇ ,
ਘੜੀ ਘੜੀ ਬਦਲਦੇ ਦੁਨੀਆਂ ਦੇ ਰੰਗ ਵੇਖੇ,
ਸੱਪ ਦਾ ਇਕ ਦੁਨੀਆਂ ਦੇ ਬਾਹਤੇ ਡੰਗ ਵੇਖੇ ,
ਪੰਜਾਂਹ ਪੈਸੇ ਰੱਖ ਮੰਗਤੇ ਦੀ ਥਾਲੀ ਰੁਪਿਆਂ ਚੁੱਕ ਲੈਂਦੇ ,
ਛੋਟੀ ਸੋਚ ਤੇ ਦਿਲ ਐਨੇ ਤੰਗ ਵੇਖੇ,
https://smaanjee.blogspot.com/2020/12/our-story-teri-meri-kahani.html
WRITER
Surinder Singh Maan
https://smaanjee.blogspot.com/2020/12/heart-is-biggest-enemy-of-humans.html

No comments:
Post a Comment
surindersinghmaan231@gmail.com