Monday, December 13, 2021

ਰਹੀ ਨੈਣਾ ਵਿੱਚ ਕਿਸੇ ਦੇ ਨਾ ਸ਼ਰਮ ਜਗ ਤੇ , Punjabi Poem on Punjabi Culture, by Surinder Singh Maan



 ਰਹੀ ਨੈਣਾ ਵਿੱਚ ਕਿਸੇ ਦੇ ਨਾ ਸ਼ਰਮ ਜਗ ਤੇ 

ਸੌ ਚੋ ਇਕ ਚੰਗਾ  ਰਹਿ ਗਿਆ ਬਸ ਭਰਮ ਜਗ ਤੇ ,

ਇਕੋ ਨਜਰ ਇਕ ਨਜਰੀਆ ਇਕੋ ਸੋਚ ਸਭਦੀ 

ਖੁਗਰਜੀ ਦੀ ਚਲਦੀ ਹਵਾ ਗਰਮ ਜਗ ਤੇ ,


ਰਿਸ਼ਤੇ    ਖੂਨ   ਦੇ  ਪੈਸੇ  ਨੇ  ਕੀਤੇ   ਤਾਰ  ਤਾਰ  

ਧੀ  ਮਾਂ  ਤੇ  ਪੁਤ   ਪਿਉ   ਤੇ  ਮ ਕਰਦਾ  ਏ ਵਾਰ 

ਹੁਣ  ਤਾਂ  ਮਾਸ  ਵੀ  ਨੋਹਾਂ   ਤੋਂ  ਅਡ    ਹੋਇਆ  

ਡਰ  ਰਬ ਦਾ  ਨਾ ਕਿਸੇ  ਦਾ  ਕੋਈ  ਧਰਮ ਜਗ ਤੇ


 ਰਹੀ ਨੈਣਾ ਵਿੱਚ ਕਿਸੇ ਦੇ ਨਾ ਸ਼ਰਮ ਜਗ ਤੇ 

ਸੌ ਚੋ ਇਕ ਚੰਗਾ  ਰਹਿ ਗਿਆ ਬਸ ਭਰਮ ਜਗ ਤੇ ,


ਹੀਰਾ  ਰਾਝੇਂ   ਸ਼ਰਤਾ  ਵਿੱਚ   ਬਨਦੇ  ਨੇ  ਰਿਸ਼ਤੇ 

ਹੰਝੂ  ਅਖ ਦਾ ਖੂਨ ਜਿਗਰ ਦਾ ਮਿੱਟੀ ਤੋਂ ਹੋਇਆ ਸਸਤਾ 

ਟੁਟਟੇ   ਰਿਸ਼ਤਿਆ    ਨੂੰ   ਜਗ  ਵਿੱਚ   ਕੋਣ   ਜੋੜੇ 

ਕਿਸੇ ਦੇ ਨਾ ਜਖਮਾਂ ਤੇ ਨਾ ਲਾਉਦਾ ਕੋਈ  ਮਰਹਮ ਜਗ ਤੇ 


 ਰਹੀ ਨੈਣਾ ਵਿੱਚ ਕਿਸੇ ਦੇ ਨਾ ਸ਼ਰਮ ਜਗ ਤੇ 

ਸੌ ਚੋ ਇਕ ਚੰਗਾ  ਰਹਿ ਗਿਆ ਬਸ ਭਰਮ ਜਗ ਤੇ ,


ਮਜਬੂਰੀ  ਜਮਾਨੇ ਦੀ  ਕਰਨਾ ਨਹੀ  ਵਿਸ਼ਵਾਸ਼  ਕਿਸੇ ਤੇ 

ਬੇਮੁਰਵਤ ਦੁਨੀਆ ਵਿੱਚ ਮਾਨਾ ਰਖੀਂ ਨਾ ਆਸ ਕਿਸੇ ਤੇ 

ਆਪ-ਆਪਣੇ   ਕਖਾਂ   ਵਿੱਚ  ਤੂੰ   ਆਪ    ਸੜਨਾ 

ਬੇਈਮਾਨੀ   ਏ  ਬਾਹਤਿਆ  ਦਾ  ਕਰਮ  ਜਗ  ਤੇ ,


 ਰਹੀ ਨੈਣਾ ਵਿੱਚ ਕਿਸੇ ਦੇ ਨਾ ਸ਼ਰਮ ਜਗ ਤੇ 

ਸੌ ਚੋ ਇਕ ਚੰਗਾ  ਰਹਿ ਗਿਆ ਬਸ ਭਰਮ ਜਗ ਤੇ ,



Click here to view more 

ਰੱਬ  ਦੁਨੀਆ ਦਾ ਖੇਲ ਰਚਾਇਆ ਕੋਈ ਜਿੱਤੇ ਕੋਈ ਹਾਰੇ ,  by Surinder Singh Maan

No comments:

Post a Comment

surindersinghmaan231@gmail.com