Monday, December 13, 2021

ਬੂਹੇ ਖੂਲੇ ਕਿਉ ਰੱਖੇ ਨੈਣਾਂ ਵਾਲੇ , Buhe khulle kiyon rakhe naina wale, by Surinder Singh Maan

 



ਬੂਹੇ ਖੂਲੇ ਕਿਉ ਰੱਖੇ ਨੈਣਾਂ ਵਾਲੇ ਦੋ ਘੜੀ ਨੈਣਾਂ ਨੂੰ ਦੇਹ ਆਰਾਮ 

ਦਿਨ ਰਾਤ ਦਾ   ਤੇਰੇ ਲਈ ਕੀ   ਮਤਲਬ ਸੁਬਹਾ ਹੋਵੇ ਜਾਂ ਸ਼ਾਮ 

ਨੈਣੀ    ਨੀਂਦ ਨਾ    ਤੇਰੇ ਦਿਲ    ਨੂੰ   ਕਦੀ     ਚੈਨ  ਆਉਦਾ 

ਨਾ   ਆਉਣਾ    ਤੇਰੇ      ਲਈ    ਕਿਤੋ    ਖੁਸ਼ੀ  ਦਾ   ਪੈਗਾਮ ,

 

ਮੈਂ    ਤਾਂ   ਝਾੜੀਆਂ   ਵਿੱਚ   ਉਗਿਆ   ਹੋਇਆ   ਇਕ   ਫੁੱਲ  

ਗਲੀਆਂ      ਦੇ    ਕਖਾਂ     ਵਾਗੂੰ     ਗਿਆ      ਮੈਂ        ਰੁਲ

ਵਿਚ       ਦੁਨੀਆ    ਨਾ   ਤੇਰੀ      ਕਿਸੇ      ਕਦਰ   ਜਾਣੀ 

ਕੀ   ਲਾਭ    ਮਾਨਾ   ਦੁਨੀਆ    ਵਿੱਚ   ਫਿਰਦਾ  ਏ    ਬੇਨਾਮ 


ਬੇਮੁਰਵਤ      ਦੁਨੀਆ      ਵਿੱਚ       ਤੈਨੂੰ       ਕੌਣ     ਜਾਣੇ 

ਜਿਨੂੰ   ਆਪਣੇ -ਆਪ   ਕਦਰ   ਨਹੀ    ਤੈਨੂੰ   ਕਿਵੇ   ਪਛਾਣੇ 

ਅਧੂਰੇ-ਪਨ      ਬਿਨਾ     ਤੇਰੇ    ਕੋਲ     ਕੁੱਝ    ਨਹੀ    ਏਥੇ

ਮੈਖਾਨਿਆਂ  ਵਿੱਚ   ਵੀ   ਤੇਰੇ  ਕਿਸਮਤ  ਵਿੱਚ  ਨਹੀ ਕੋਈ ਜਾਮ 


ਨੈਣੀ    ਨੀਂਦ ਨਾ    ਤੇਰੇ ਦਿਲ    ਨੂੰ   ਕਦੀ     ਚੈਨ  ਆਉਦਾ 

ਨਾ   ਆਉਣਾ    ਤੇਰੇ      ਲਈ    ਕਿਤੋ    ਖੁਸ਼ੀ  ਦਾ   ਪੈਗਾਮ ,


ਸ਼ੇੜਾ ਇਸ਼ਕ ਦੀ ਅੱਜ ਕੋਈ ਗੱਲ ਡੂੰਘੀ - ਪੰਜਾਬੀ ਕਵਿਤਾ


No comments:

Post a Comment

surindersinghmaan231@gmail.com