ਹੱਸਣ ਦੀ ਕੋਸ਼ਿਸ਼ ਜਦ ਵੀ ਕੀਤੀ
ਅੱਖੀਆਂ ਚੋਂ ਹੰਝੂ ਡੁਲਦੇ ਰਹੇ ,
ਰਹੀਆਂ ਤੋਂ ਮਹਿੰਗੇ ਸੀ ਜਿਹੜੇ
ਕਖਾਂ ਦੇ ਵਾਂਗੂ ਰੁਲਦੇ ਰਹੇ ,
ਰਹੀਆਂ ਤੋਂ ਮਹਿੰਗੇ ਸੀ ਜਿਹੜੇ
ਕਖਾਂ ਦੇ ਵਾਂਗੂ ਰੁਲਦੇ ਰਹੇ ,
ਸਿਕਵਾ ਵੀ ਕਰਕੇ ਕੀ ਕਰਦੇ
ਰੱਬ ਤੇ ਦੁਨੀਆ ਇਕੋ ਜਹੀ ,
ਕਿਨਾਰੇ ਉਤੇ ਹੀ ਡੁਬਦੇ ਰਹੇ
ਰਹੀਆਂ ਤੋਂ ਮਹਿੰਗੇ ਸੀ ਜਿਹੜੇ
ਕਖਾਂ ਦੇ ਵਾਂਗੂ ਰੁਲਦੇ ਰਹੇ ,
ਇਕੋ ਮੌਤ ਆਉਂਦੀ ਮਾਨਾ ਸਭਨਾ ਨੂੰ
ਅਸੀ ਮਰ ਮਰ ਜੀਉਂਦੇ ਆ ,
ਕੌਡੀ ਕੀਮਤ ਨਾ ਮੇਰੀ
ਬੇਕਦਰਾਂ ਸਾਂਵੇ ਤੁਲਦੇ ਰਹੇ
ਰਹੀਆਂ ਤੋਂ ਮਹਿੰਗੇ ਸੀ ਜਿਹੜੇ
ਕਖਾਂ ਦੇ ਵਾਂਗੂ ਰੁਲਦੇ ਰਹੇ ,
ਕਖਾਂ ਤੋਂ ਹੋਲਾ ਓ ਕਰ ਸ਼ਡਦਾ
ਨਾ ਮਾਰੇ ਨਾ ਮਰਨ ਦਿੰਦਾ
ਉਹੀ ਜਾਣੇ ਉਨੇ ਕੀ ਕਰਨਾ
ਸੁਰਿੰਦਰ ਮਾਨ ਜਏ ਰੱਬ ਨੂੰ ਭੁਲਦੇ ਰਹੇ
ਰਹੀਆਂ ਤੋਂ ਮਹਿੰਗੇ ਸੀ ਜਿਹੜੇ
ਕਖਾਂ ਦੇ ਵਾਂਗੂ ਰੁਲਦੇ ਰਹੇ ,
ਪੰਜਾਬੀ ਕਵਿਤਾ, ਸ਼ੇੜਾ ਇਸ਼ਕ ਦੀ ਅੱਜ ਕੋਈ ਗੱਲ ਡੂੰਘੀ
No comments:
New comments are not allowed.